Please rate:

Punjabi - Satguru Ajun Dev Ji stresses that when you are in CHITT BIRTTI, your wisdom does not count. You be........

  • Uploaded by Nijjhar on Jul 21, 2013
  • Hits: 44

Hi Brethren,

Punjabi - Satguru Ajun Dev Ji stresses that when you are in CHITT BIRTTI, your wisdom does not count. You become the Mouthpiece of Akal Purakh.

ਬਿਲਾਵਲੁ ਮਹਲਾ ੫ ॥ ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥ ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥ ਕਰਿ ਆਸਾ ਆਇਓ ਪ੍ਰਭ ਮਾਗਨਿ ॥ ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥ ਸਾਧਸੰਗਿ ਇਸੁ ਮਨਹਿ ਉਧਾਰਉ ॥੨॥ ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥ ਤਾ ਮਿਲੀਐ ਜਾ ਲਏ ਮਿਲਾਈ ॥੩॥ ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥ ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥ {ਪੰਨਾ 804}

ਪਦਅਰਥ: ਅਰਪਉ—ਅਰਪਉਂ, ਮੈਂ ਭੇਟਾ ਕਰਦਾ ਹਾਂ, ਮੈਂ ਭੇਟਾ ਕਰਨ ਨੂੰ ਤਿਆਰ ਹਾਂ। ਕਵਨ—ਕੇਹੜੀ? ਸੁਮਤਿ—ਚੰਗੀ ਮਤਿ। ਜਿਤੁ—ਜਿਸ ਦੀ ਰਾਹੀਂ।੧।

ਕਰਿ—ਕਰ ਕੇ, ਧਾਰ ਕੇ। ਪ੍ਰਭ—ਹੇ ਪ੍ਰਭੂ! ਮਾਗਨਿ—ਮੰਗਣ ਵਾਸਤੇ। ਤੁਮ੍ਹ੍ਹ ਪੇਖਤ—ਤੇਰਾ ਦਰਸਨ ਕਰਦਿਆਂ {ਅੱਖਰ 'ਮ੍ਹ੍ਹ' ਦੇ ਨਾਲ ਅੱਧਾ 'ਹ' ਹੈ}। ਸੋਭਾ—ਰੌਣਕ, ਉਤਸ਼ਾਹ। ਮੇਰੈ ਆਗਨਿ—ਮੇਰੇ (ਹਿਰਦੇ-) ਵੇਹੜੇ ਵਿਚ।੧।ਰਹਾਉ।

ਜੁਗਤਿ—ਢੰਗ। ਬੀਚਾਰਉ—ਬੀਚਾਰਉਂ, ਮੈਂ ਵਿਚਾਰਦਾ ਹਾਂ। ਸੰਗਿ—ਸੰਗ ਵਿਚ। ਮਨਹਿ—ਮਨ ਨੂੰ! ਉਧਾਰਉ—ਉਧਾਰਉਂ, ਮੈਂ ਬਚਾ ਸਕਦਾ ਹਾਂ।੨।

ਤਾ—ਤਦੋਂ ਹੀ। ਜਾ—ਜਦੋਂ। ਲਏ ਮਿਲਾਈ—ਮਿਲਾ ਲਏ।੩।

ਨੈਨ—ਅੱਖਾਂ। ਸੰਤੋਖੇ—ਰੱਜ ਗਏ। ਸੋ—ਉਹ ਮਨੁੱਖ।੪।

ਅਰਥ: ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ। ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ।੧।ਰਹਾਉ।

ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? (ਜੇ ਕੋਈ ਗੁਰਮੁਖਿ ਮੈਨੂੰ ਉਹ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।੧।

ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ। ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ।੨।

ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ।੩।

ਹੇ ਨਾਨਕ! ਆਖ-ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦPrevious Media Next Media
Show Description Hide Description

Recommended
 
Visit Disclose.tv on Facebook