Punjabi - Satguru Nanak Dev Ji tell the Pandit, Mullah and Jogi how to behave in Allah. Allah is from the tribal father Ilah.

  • Uploaded by Nijjhar on Aug 22, 2013
  • Views: 46
Punjabi - Satguru Nanak Dev Ji tell the Pandit, Mullah and Jogi how to behave in Allah. Beware of the men of letters. ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁ...

Punjabi - Satguru Nanak Dev Ji tell the Pandit, Mullah and Jogi how to behave in Allah.

Beware of the men of letters.

ਧਨਾਸਰੀ ਮਹਲਾ ੧ ॥ ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ {ਪੰਨਾ 662}

ਪਦਅਰਥ: ਕਾਇਆ—ਸਰੀਰ। ਕਾਗਦੁ—ਕਾਗ਼ਜ਼। ਪਰਵਾਣਾ—ਪਰਵਾਨਾ, ਲਿਖਿਆ ਹੋਇਆ ਹੁਕਮ। ਇਆਣਾ—ਅੰਞਾਣਾ ਜੀਵ। ਦਰਗਹ—ਦਰਗਾਹੀ ਨਿਯਮ ਅਨੁਸਾਰ। ਘੜੀਅਹਿ—ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ—(ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ—ਰੂਪ ਲੇਖ। ਕਾਮਿ—ਕੰਮ ਵਿਚ। ਖੋਟਾ—ਖੋਟਾ ਸੰਸਕਾਰ। ਕਾਮਿ ਨ ਆਵੈ—ਲਾਭਦਾਇਕ ਨਹੀਂ ਹੁੰਦਾ।੧।

ਨਾਨਕ—ਹੇ ਨਾਨਕ! ਵਿਚਿ—ਆਤਮਕ ਜੀਵਨ ਵਿਚ। ਰੁਪਾ—ਚਾਂਦੀ, ਸੁੱਧ ਧਾਤ, ਪਵਿਤ੍ਰਤਾ। ਸਭੁ ਕੋਇ—ਹਰੇਕ ਜੀਵ।੧।ਰਹਾਉ।

ਕਾਦੀ—ਕਾਜ਼ੀ {ਨੋਟ: ਅਰਬੀ ਲਫ਼ਜ਼ 'ਕਾਜ਼ੀ' ਦੇ ਦੋ ਉਚਾਰਨ ਹਨ—ਕਾਜ਼ੀ ਅਤੇ ਕਾਦੀ}। ਕੂੜੁ—ਝੂਠ। ਮਲੁ—ਮੈਲ, ਹਰਾਮ ਦਾ ਮਾਲ। ਨਾਵੈ—ਨ੍ਹਾਉਂਦਾ ਹੈ, ਤੀਰਥ—ਇਸ਼ਨਾਨ ਕਰਦਾ ਹੈ। ਜੀਆ ਘਾਇ—ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੂਦਰ—ਬਹਾਨੇ ਪੈਰਾਂ ਹੇਠ ਲਤਾੜ ਕੇ। ਜੁਗਤਿ—ਜੀਵਨ ਦੀ ਜਾਚ। ਅੰਧੁ—ਅੰਨ੍ਹਾ। ਬੰਧੁ—ਬੰਨਾ। ਓਜਾੜੇ ਕਾ ਬੰਧੁ—ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ।੨।

ਗੁਰ ਪਰਸਾਦੀ—ਗੁਰੂ ਦੀ ਕਿਰਪਾ ਨਾਲ। ਉਲਟੀ ਕਰੈ—ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ। ਜੀਵਤੁ ਮਰੈ—ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ। ਬ੍ਰਹਮੁ—ਪਰਮਾਤਮਾ।੩।

ਦਾਨਸ—ਅਕਲ, ਦਾਨਸ਼। ਦਾਨਸਬੰਦੁ—ਦਾਨਸ਼ਮੰਦ, ਅਕਲਮੰਦ। ਦਿਲਿ—ਦਿਲ ਵਿਚ (ਟਿਕੀ ਹੋਈ ਬੁਰਾਈ)। ਮਲੁ—ਵਿਕਾਰਾਂ ਦੀ ਮੈਲ। ਖੋਵੈ—ਨਾਸ ਕਰਦਾ ਹੈ। ਪੜਿਆ—ਵਿਦਵਾਨ। ਬੂਝੈ—ਸਮਝਦਾ ਹੈ। ਜਿਸੁ ਸਿਰਿ—ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ—ਨਿਸ਼ਾਨ, ਟਿੱਕਾ।੪।

ਅਰਥ: ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ

Categories:
Show More Show Less