Please rate:

Punjabi - Last Christ on earth Satguru Tegh Bahadur Ji, the General of NAAM, His Word delivers the ultimate Sermon.

  • Uploaded by Nijjhar on Sep 2, 2013
  • Hits: 71

Punjabi - Last Christ on earth Satguru Tegh Bahadur Ji, the General of NAAM, His Word gives the ultimate Sermon. ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ {ਪੰਨਾ 634}

ਪਦਅਰਥ: ਪ੍ਰੀਤਮ—ਹੇ ਸੱਜਣ! ਮਾਹੀ—ਵਿਚ। ਸਿਉ—ਨਾਲ। ਫਾਂਧਿਓ—ਬੱਝਾ ਹੋਇਆ ਹੈ। ਕੋ—ਕੋਈ ਮਨੁੱਖ। ਕਾਹੂ ਕੋ—ਕਿਸੇ ਦਾ।੧।ਰਹਾਉ।

ਆਨਿ—ਆ ਕੇ। ਮਿਲਿ—ਮਿਲ ਕੇ। ਚਹੂ ਦਿਸਿ—ਚੌਹੀਂ ਪਾਸੀਂ। ਰਹਤ ਘੇਰੈ—ਘੇਰੀ ਰੱਖਦੇ ਹਨ। ਸੰਗੁ—ਸਾਥ। ਕੋਊ—ਕੋਈ ਭੀ।੧।

ਨਾਰਿ—ਇਸਤ੍ਰੀ। ਹਿਤੁ—ਪਿਆਰ। ਜਾ ਸਿਉ—ਜਿਸ ਨਾਲ। ਸੰਗਿ—ਨਾਲ {ਲਫ਼ਜ਼ 'ਸੰਗੁ' ਅਤੇ 'ਸੰਗਿ' ਦਾ ਫ਼ਰਕ ਚੇਤੇ ਰੱਖਣਾ}। ਹੰਸ—ਜੀਵਾਤਮਾ। ਕਾਂਇਆ—ਸਰੀਰ। ਪ੍ਰੇਤ—ਗੁਜ਼ਰ ਚੁਕਾ, ਮਰ ਚੁਕਾ। ਕਰਿ—ਆਖ ਕੇ।੨।

ਇਹ ਬਿਧਿ ਕੋ—ਇਸ ਤਰ੍ਹਾਂ। ਬਿਉਹਾਰੁ—ਵਰਤਾਰਾ। ਅੰਤ ਬਾਰ—ਅਖ਼ੀਰਲੇ ਸਮੇ। ਕਾਮਿ—ਕੰਮ ਵਿਚ।੩।

ਅਰਥ: ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ)।੧।ਰਹਾਉ।

ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧।

ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨।

ਹੇ ਨਾਨਕ! (ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।
In Jesus, we have been moved from the brick-built Synagogues made by human hands for the Rabbi, a Priest of Moses or teacher of the moral laws, to the Temple of God made by Nature where the Christ, our Royal Priest greater than John, the Baptist, Prophet Elijah, called Innerman is sitting in your heart that leads your life to Salvation through Preaching Gospel. Thus, with Christ in our hearts, we are solitary capable of entering into the Vineyard of our Father where the True Vine Christ Jesus is Planted by our Father. This Vineyard has a Narrow Gate for the solitary and through grace you find this Gate. In Jesus, we have Fellowship of Royal Priests and those who....



Previous Media Next Media
Show Description Hide Description

Recommended




 
Visit Disclose.tv on Facebook