Please rate:

Punjabi - Satguru Arjan Dev Ji of addresses Chitt Birtti Sikhs that He is all-in-all. Obey Him.

  • Uploaded by Nijjhar on Sep 5, 2013
  • Hits: 9

Punjabi - Satguru Arjan Dev Ji of addresses Chitt Birtti Sikhs that He is all-in-all. Obey Him.
ਬਿਲਾਵਲੁ ਮਹਲਾ ੫ ॥ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥ ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥ ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥ ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮ੍ਹ੍ਹਾਰੇ ॥ ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥ ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥ ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥ {ਪੰਨਾ 815}

ਪਦਅਰਥ: ਕਾਟੈ—ਕੱਟਦਾ ਹੈ। ਜਾ ਕੈ ਹਾਥ—ਜਿਸ ਦੇ ਹੱਥਾਂ ਵਿਚ। ਅਵਰ ਕਰਮ—ਹੋਰ ਕੰਮਾਂ ਦੀ ਰਾਹੀਂ। ਨਾਥ—ਹੇ ਨਾਥ!।੧।

ਤਉ—ਤੇਰੀ। ਸਰਣਾਗਤਿ—ਸਰਣ—ਆਗਤਿ, ਸਰਣ ਆਉਣ ਵਾਲਾ। ਮਾਧਵੇ—{ਮਾ—ਮਾਇਆ, ਲੱਛਮੀ। ਧਵ—ਪਤੀ} ਹੇ ਮਾਧਵੇ! ਹੇ ਮਾਇਆ ਦੇ ਪਤੀ! ਹੇ ਪ੍ਰਭੂ! ਦਇਆਲ—ਹੇ ਦਇਆ ਦੇ ਘਰ! ਸੰਸਾਰ ਤੇ—ਸੰਸਾਰ ਤੋਂ, ਸੰਸਾਰ ਦੇ ਮੋਹ ਤੋਂ। ਰਾਖੈ—ਰੱਖਿਆ ਕਰਦਾ ਹੈ। ਗੋਪਾਲ—ਸ੍ਰਿਸ਼ਟੀ ਦਾ ਪਾਲਕ ਪ੍ਰਭੂ।੧।ਰਹਾਉ।

ਇਨ੍ਹ੍ਹ ਮਹਿ—ਇਹਨਾਂ ਵਿਚ {ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਝੂਠੁ—ਨਾਸਵੰਤ, ਜਿਸ ਨਾਲ ਸਾਥ ਸਦਾ ਨਹੀਂ ਰਹਿ ਸਕਦਾ। ਮਨਿ—ਮਨ ਵਿਚ। ਨ ਜਾਨਾ—ਨਹੀਂ ਪਛਾਣਿਆ, ਸਾਂਝ ਨਹੀਂ ਪਾਈ।੨।

ਜੋਤਿ—ਚਾਨਣ ਦਾ ਸੋਮਾ। ਪੁਰਖ—ਹੇ ਸਰਬ—ਵਿਆਪਕ! ਸਭਿ—ਸਾਰੇ। ਜੀਅ—{ਲਫ਼ਜ਼ 'ਜੀਉ' ਬਹੁ-ਵਚਨ}। ਰਹਾ—ਰਹਾਂ, ਮੈਂ ਰਹਿੰਦਾ ਹਾਂ, ਮੈਂ ਰਹਿ ਸਕਦਾ ਹਾਂ। ਪ੍ਰਭ—ਹੇ ਪ੍ਰਭੂ! ਅਗਮ—ਹੇ ਅਪਹੁੰਚ!।੩।

ਕਰਣ—ਜਗਤ। ਕਰਣ ਕਾਰਣ—ਹੇ ਜਗਤ ਦੇ ਰਚਨਹਾਰ! ਤਰੀਐ—ਪਾਰ ਲੰਘ ਸਕਦੀ ਹੈ। ਸਾਧ ਸੰਗਿ—ਗੁਰੂ ਦੀ ਸੰਗਤਿ ਵਿਚ। ਗੁਣ ਗਾਉ—ਗੁਣ ਗਾਇਆ ਕਰ।੪।

ਅਰਥ: ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ)। (ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ। (ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ-) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ।੧।

(ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ-ਇਹ



Previous Media Next Media
Show Description Hide Description

Recommended




 
Visit Disclose.tv on Facebook