Punjabi - Satguru Amar Ji Says if you get attached to Mammon, then you suffer and no Salvation but into the re-birth..

  • Uploaded by Nijjhar on Oct 1, 2013
  • Views: 15
Punjabi - Satguru Amar Ji Says if you get attached to Mammon, then you suffer and no Salvation but into the re-birth cycles. ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥ ਆਪਿ ਉਪਾਏ ਕਰਿ ਵੇਖੈ ਵੇਕਾ ॥ ਸਭਨਾ ਕਰਤੇ ਤੇਰੀ ਟੇਕਾ ॥ ਜੀਅ ਜੰਤ ਤੇਰੀ ਸਰਣਾਈ ॥ ਸੋ ਮਿਲੈ...

Punjabi - Satguru Amar Ji Says if you get attached to Mammon, then you suffer and no Salvation but into the re-birth cycles.
ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥ ਆਪਿ ਉਪਾਏ ਕਰਿ ਵੇਖੈ ਵੇਕਾ ॥ ਸਭਨਾ ਕਰਤੇ ਤੇਰੀ ਟੇਕਾ ॥ ਜੀਅ ਜੰਤ ਤੇਰੀ ਸਰਣਾਈ ॥ ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥ ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥ ਆਪਿ ਉਪਾਇ ਸਭ ਕੀਮਤਿ ਪਾਈ ॥ ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥ ਸਚੁ ਸੰਜਮੁ ਕਰਣੀ ਹੈ ਕਾਰ ॥ ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥ ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ ਹਉਮੈ ਮੇਰਾ ਭਰਮੈ ਸੰਸਾਰੁ ॥ ਮਨਮੁਖੁ ਅੰਧਾ ਦੂਜੈ ਭਾਇ ॥ ਜਮ ਦਰਿ ਬਾਧਾ ਚੋਟਾ ਖਾਇ ॥ ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ ਸਾਚਿ ਲਿਵ ਲਾਏ ॥੮॥ {ਪੰਨਾ 841}

ਪਦਅਰਥ: ਵੀਰਵਾਰਿ—ਵੀਰਵਾਰ ਦੀ ਰਾਹੀਂ। ਵੀਰ—ਬਵੰਜਾ ਬੀਰ (ਹਨੂਮਾਨ ਆਦਿਕ। ਭਰਮਿ—ਭਟਕਣਾ ਵਿਚ (ਪਾ ਕੇ)। ਭੁਲਾਏ—ਕੁਰਾਹੇ ਪਾ ਰੱਖੇ। ਸਭਿ—ਸਾਰੇ। ਦੂਜੈ—ਮਾਇਆ ਦੇ ਮੋਹ ਵਿਚ। ਲਾਏ—ਲਾ ਦਿੱਤੇ। ਉਪਾਏ—ਪੈਦਾ ਕੀਤੇ। ਕਰਿ—ਕਰ ਕੇ, ਬਣਾ ਕੇ। ਵੇਕਾ—ਵੱਖ ਵੱਖ ਕਿਸਮ ਦੇ। ਵੇਖੈ—ਵੇਖਦਾ ਹੈ, ਸੰਭਾਲ ਕਰਦਾ ਹੈ। ਕਰਤੇ—ਹੇ ਕਰਤਾਰ! ਟੇਕਾ—ਆਸਰਾ। ਮਿਲੈ—(ਤੈਨੂੰ) ਮਿਲਦਾ ਹੈ। ਲੈਹਿ ਮਿਲਾਈ—ਤੂੰ (ਆਪ) ਮਿਲਾ ਲੈਂਦਾ ਹੈਂ।੬।

ਉਪਾਇ—ਪੈਦਾ ਕਰ ਕੇ। ਸਭ—ਸਾਰੀ ਸ੍ਰਿਸ਼ਟੀ। ਕੀਮਤਿ—ਕਦਰ। ਗੁਰਮੁਖਿ—ਗੁਰੂ ਦੇ ਸਨਮੁਖ। ਸੁ—ਉਹ ਮਨੁੱਖ। ਸਚੁ—ਸਦਾ-ਥਿਰ ਹਰਿ—ਨਾਮ ਦਾ ਸਿਮਰਨ। ਸੰਜਮੁ—ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਈ ਰੱਖਣ ਦਾ ਉੱਦਮ। ਕਰਣੀ—ਕਰਤੱਬ। ਕਾਰ—ਰੋਜ਼ਾਨਾ ਕੰਮ। ਨਿਤਾਪ੍ਰਤਿ—ਸਦਾ ਹੀ, ਰੋਜ਼ਾਨਾ। ਪੂਜਾ—ਦੇਵ—ਪੂਜਾ। ਸਭੁ—ਸਾਰਾ। ਭਾਉ—ਪਿਆਰ। ਦੂਜਾ ਭਾਉ—(ਪ੍ਰਭੂ ਤੋਂ ਬਿਨਾ ਕਿਸੇ) ਹੋਰ ਦਾ ਪਿਆਰ।੭।

ਸਉਣ—ਸ਼ੋਨਕ ਰਿਸ਼ੀ। ਸਉਣ ਸਾਸਤ—ਸ਼ੋਨਕ ਦਾ ਲਿਖਿਆ ਜੋਤਿਸ਼ ਸ਼ਾਸਤ੍ਰ। ਮੇਰਾ—ਮਮਤਾ। ਭਰਮੈ—ਭਟਕਦਾ ਹੈ। ਮਨਮੁਖੁ—ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ—ਮਾਇਆ ਦੇ ਪਿਆਰ ਵਿਚ। {ਭਾਉ—ਪਿਆਰ। ਭਾਇ—ਪਿਆਰ ਵਿਚ}। ਦਰਿ—ਦਰ ਤੇ। ਸਾਚਿ—ਸਦਾ-ਥਿਰ ਪ੍ਰਭੂ ਵਿਚ। ਲਿਵ ਲਾਏ—ਸੁਰਤਿ ਜੋੜਦਾ ਹੈ।੮।

ਅਰਥ: ਹੇ ਭਾਈ! (ਬਵੰਜਾ) ਬੀਰਾਂ ਨੂੰ (ਭੀ ਪਰਮਾਤਮਾ ਨੇ) ਭਟਕਣਾ ਵਿਚ ਪਾ ਕੇ (ਮਾਇਆ ਦੇ ਮੋਹ ਵਿਚ) ਭੁਲਾਈ ਰੱਖਿਆ, ਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ। ਪਰਮਾਤਮਾ ਨੇ ਆਪ (ਹੀ ਇਹ ਸਾਰੇ) ਪੈਦਾ ਕੀਤੇ, (ਇਹਨਾਂ ਨੂੰ) ਵੱਖ ਵੱਖ ਕਿਸਮਾਂ ਦੇ ਬਣਾ ਕੇ (ਸਭ ਦੀ) ਸੰਭਾਲ (ਭੀ) ਕਰਦਾ ਹੈ।

ਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਸਾਰੇ ਜੀਵ ਜੰਤ ਤੇਰੀ ਸਰਨ ਹਨ। ਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ।੬।

ਹੇ ਭਾਈ! (ਸਾਰੀ ਸ੍ਰਿਸ਼ਟੀ ਵਿਚ) ਪਰਮਾਤਮਾ ਵਿਆਪਕ ਹੈ, (ਸ੍ਰਿਸ਼ਟੀ ਨੂੰ) ਆਪ

Categories:
Show More Show Less
Comments