Please rate:

Punjabi - Satguru Amar Dev Ji stresses that serve your own innerman, Satguru or Christ for Salvation.

  • Nijjhar
  • uploaded: Oct 1, 2013
  • Hits: 16

Description:

Punjabi - Satguru Amar Dev Ji stresses that serve your own innerman, Satguru or Christ for Salvation. ਸਤਿਗੁਰੁ ਸੇਵਹਿ ਸੇ ਵਡਭਾਗੀ ॥ ਹਉਮੈ ਮਾਰਿ ਸਚਿ ਲਿਵ ਲਾਗੀ ॥ ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥ ਤੂ ਸੁਖਦਾਤਾ ਲੈਹਿ ਮਿਲਾਇ ॥ ਏਕਸ ਤੇ ਦੂਜਾ ਨਾਹੀ ਕੋਇ ॥ ਗੁਰਮੁਖਿ ਬੂਝੈ ਸੋਝੀ ਹੋਇ ॥੯॥ ਪੰਦ੍ਰਹ ਥਿਤੀ ਤੈ ਸਤ ਵਾਰ ॥ ਮਾਹਾ ਰੁਤੀ ਆਵਹਿ ਵਾਰ ਵਾਰ ॥ ਦਿਨਸੁ ਰੈਣਿ ਤਿਵੈ ਸੰਸਾਰੁ ॥ ਆਵਾ ਗਉਣੁ ਕੀਆ ਕਰਤਾਰਿ ॥ ਨਿਹਚਲੁ ਸਾਚੁ ਰਹਿਆ ਕਲ ਧਾਰਿ ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥ {ਪੰਨਾ 841-842}

ਪਦਅਰਥ: ਸੇਵਹਿ—ਸੇਂਵਦੇ ਹਨ, ਸੇਵਾ—ਭਗਤੀ ਕਰਦੇ ਹਨ, ਸਰਨ ਪੈਂਦੇ ਹਨ {ਬਹੁ-ਵਚਨ}। ਸੇ—ਉਹ {ਬਹੁ-ਵਚਨ}। ਮਾਰਿ—ਮਾਰ ਕੇ। ਸਚਿ—ਸਦਾ-ਥਿਰ ਪ੍ਰਭੂ ਵਿਚ। ਲਿਵ—ਸੁਰਤਿ। ਤੇਰੈ ਸੰਗਿ—ਤੇਰੇ (ਪ੍ਰੇਮ-) ਰੰਗ ਵਿਚ। ਰਾਤੇ—ਰੰਗੇ ਹੋਏ। ਸਹਜਿ—ਆਤਮਕ ਅਡੋਲਤਾ ਵਿਚ। ਸੁਭਾਇ—ਪਿਆਰ ਵਿਚ। ਲੈਹਿ ਮਿਲਾਇ—ਤੂੰ ਮਿਲਾ ਲੈਂਦਾ ਹੈਂ। ਤੇ—ਤੋਂ (ਬਿਨਾ)। ਗੁਰਮੁਖਿ—ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝੈ—ਸਮਝ ਲੈਂਦਾ ਹੈ।੯।

ਤੈ—ਅਤੇ। ਵਾਰ—ਦਿਨ (ਸੂਰਜ ਦੇ ਹਿਸਾਬ)। ਥਿਤਂਂੀ—ਚੰਦ ਦੇ ਹਿਸਾਬ ਦਿਹਾੜੇ। ਮਾਹਾ—ਮਹੀਨੇ। ਰੁਤੀ—ਰੁੱਤਾਂ। ਆਵਹਿ—ਆਉਂਦੇ ਹਨ। ਵਾਰ ਵਾਰ—ਆਪਣੀ ਆਪਣੀ ਵਾਰੀ, ਮੁੜ ਮੁੜ। ਰੈਣਿ—ਰਾਤ। ਤਿਵੈ—ਉਸੇ ਤਰ੍ਹਾਂ। ਆਵਾਗਉਣ—ਜਨਮ ਮਰਨ ਦਾ ਗੇੜ। ਕਰਤਾਰਿ—ਕਰਤਾਰ ਨੇ। ਨਿਹਚਲੁ—ਅਟੱਲ। ਸਾਚੁ—ਸਦਾ-ਥਿਰ ਪ੍ਰਭੂ। ਕਲ—ਸੱਤਾ, ਤਾਕਤ। ਰਹਿਆ ਧਾਰਿ—ਟਿਕਾ ਰਿਹਾ ਹੈ। ਕੋ—ਕੋਈ ਵਿਰਲਾ।੧੦।

ਨੋਟ: ਗੁਰੂ ਅਮਰਦਾਸ ਜੀ ਦੀ ਇਸ ਬਾਣੀ ਦਾ ਸਿਰਲੇਖ ਹੈ 'ਵਾਰ ਸਤ'। ਅਖ਼ੀਰਲੀ ਪਉੜੀ ਨੰ: ੧੦ ਵਿਚ ਆਪ 'ਥਿਤੀ ਦਾ ਭੀ ਜ਼ਿਕਰ ਕਰ ਰਹੇ ਹਨ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਮੌਜੂਦ ਸੀ।

ਅਰਥ: ਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ, (ਆਪਣੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਦੀ) ਸੁਰਤਿ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ।

ਹੇ ਪ੍ਰਭੂ! (ਗੁਰੂ ਦੀ ਸਰਨ ਆਉਣ ਵਾਲੇ ਮਨੁੱਖ) ਤੇਰੇ ਪਿਆਰ-ਰੰਗ ਵਿਚ ਟਿਕੇ ਰਹਿੰਦੇ ਹਨ। ਸਾਰੇ ਸੁਖ ਦੇਣ ਵਾਲਾ ਤੂੰ (ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।

ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਸ ਗੱਲ ਨੂੰ) ਸਮਝ ਲੈਂਦਾ ਹੈ, (ਉਸ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ)।੯।Previous Media Next Media
Show more Show less

0 comments

No comments yet. 
Visit Disclose.tv on Facebook