Please rate:

Punjabi - Satguru Ram Dass Ji addresses Gurmukh Sikhs, you reap whatever you sow. So, cannot blame a third person

  • Nijjhar
  • uploaded: Oct 29, 2013
  • Hits: 9

Description:

Punjabi - Satguru Ram Dass Ji addresses Gurmukh Sikhs, you reap whatever you sow. So, cannot blame a third person but your own self.

ਸੂਹੀ ਮਹਲਾ ੪ ॥ ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥ ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥ ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥ ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥ ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥ ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥ ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥ ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥ ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥ {ਪੰਨਾ 735}

ਪਦਅਰਥ: ਕਰਤਾ—ਸ੍ਰਿਸ਼ਟੀ ਰਚਣ ਵਾਲਾ। ਸਭੁ ਕਿਛੁ—ਹਰੇਕ ਗੱਲ। ਜਾਣਹਿ—ਤੂੰ ਜਾਣਦਾ ਹੈਂ। ਪਹਿ—ਪਾਸ, ਕੋਲ। ਆਖਿ—ਆਖ ਕੇ। ਸੂਝੈ—ਪਤਾ ਲੱਗ ਜਾਂਦਾ ਹੈ। ਕੋ—ਕੋਈ ਜੀਵ। ਪਾਈਐ—ਫਲ ਪਾ ਲੈਂਦਾ ਹੈ।੧।

ਸਾਹਿਬ—ਹੇ ਮਾਲਕ! ਅੰਤਰ ਕੀ ਬਿਧਿ—(ਹਰੇਕ ਦੇ) ਅੰਦਰ ਦੀ ਹਾਲਤ। ਤੁਧੁ ਭਾਵੈ—ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਬੁਲਾਵਹਿ—ਤੂੰ ਸੱਦਦਾ ਹੈਂ।੧।ਰਹਾਉ।

ਸਭੁ—ਸਾਰਾ। ਕੀਆ—ਬਣਾਇਆ ਹੋਇਆ। ਦੇਹੀ—ਸਰੀਰ। ਕਰਾਈ—ਕਰਾਂਦਾ ਹੈ। ਮੇਲਿ—ਮਿਲਾ ਕੇ। ਦੇਵਹਿ—ਤੂੰ ਦੇਂਦਾ ਹੈਂ (ਹੇ ਪ੍ਰਭੂ!)। ਇਕਿ—{ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਨਮੁਖਿ—ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਧੰਧੁ ਪਿਟਾਈ—ਧੰਧਾ ਪਿਟਾਂਦਾ ਹੈ, ਮਾਇਆ ਦੇ ਮੋਹ ਵਿਚ ਫਸਾਈ ਰੱਖਦਾ ਹੈ।੨।

ਸਭੁ ਕੋ—ਹਰੇਕ ਜੀਵ। ਕਰਤੇ—ਹੇ ਕਰਤਾਰ! ਤੁਧੁ—ਤੂੰ। ਸਿਰਿ—ਸਿਰ ਉੱਤੇ। ਨਦਰਿ—ਨਿਗਾਹ, ਦ੍ਰਿਸ਼ਟੀ। ਕੋ ਭੇਖੁ—ਕੋਈ ਭੀ ਭੇਖ, ਕੋਈ ਭੀ ਸਰੂਪ, ਕੋਈ ਭੀ ਜੀਵ।੩।

ਸਭ—ਸਾਰੀ ਲੁਕਾਈ। ਤੁਧੁ ਭਾਵੈ—ਤੇਰੀ ਰਜ਼ਾ ਹੋਵੇ। ਥਾਇ ਪਾਏ—ਪਰਵਾਨ ਹੁੰਦਾ ਹੈ।੪।

ਅਰਥ: ਹੇ ਮੇਰੇ ਮਾਲਕ! ਤੂੰ (ਹਰੇਕ ਜੀਵ ਦੇ) ਅੰਦਰ ਦੀ ਹਾਲਤ ਜਾਣਦਾ ਹੈਂ। ਕਿਸੇ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਭਲਾਈ, ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਤੂੰ (ਹਰੇਕ ਜੀਵ ਨੂੰ ਚੰਗੇ ਜਾਂ ਮੰਦੇ ਨਾਮ ਨਾਲ) ਸੱਦਦਾ ਹੈਂ।੧।ਰਹਾਉ।

ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ। ਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ



Previous Media Next Media
Show more Show less

0 comments

No comments yet.



 
Visit Disclose.tv on Facebook