Please rate:

Punjabi - Satguru Nanak Dev Ji stresses He Himself is the life of Nature and guides people as per their wills. In God, we

  • Uploaded by Nijjhar on Oct 31, 2013
  • Hits: 14

Punjabi - Satguru Nanak Dev Ji stresses He Himself is the life of Nature and guides people as per their wills. In God, we have free-will and you reap the reward of your own Karmas.
ਵਡਹੰਸੁ ਮਹਲਾ ੧ ॥ ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥ ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥ ਜਿਨਿ ਜਗੁ ਥਾਪਿ ਵਤਾਇਆ ਜਾਲ ਸੋ ਸਾਹਿਬੁ ਪਰਵਾਣੋ ॥੧॥ ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥ ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥ ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥ ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥ ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥ ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥ ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥ ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥ ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥ ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥ ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥ ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥ ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥ ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥ ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥ ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥ ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥ {ਪੰਨਾ 581}

ਪਦਅਰਥ: ਜਿਨਿ—ਜਿਸ ਪਰਮਾਤਮਾ ਨੇ। ਸਿਰਜਿ—ਪੈਦਾ ਕਰ ਕੇ। ਸਮਾਇਆ—(ਆਪਣੇ ਆਪ ਵਿਚ) ਲੀਨ ਕਰ ਲਿਆ। ਕੁਦਰਤਿ ਜਾਣੋ—ਕੁਦਰਤਿ ਵਿਚ ਵੱਸਦਾ ਜਾਣੁ (ਹੇ ਭਾਈ!)। ਸਚੜਾ—ਸਦਾ-ਥਿਰ ਰਹਿਣ ਵਾਲਾ। ਘਟਿ ਘਟਿ—ਹਰੇਕ ਘਟ ਵਿਚ। ਸਬਦੁ ਪਛਾਣੋ—(ਹੇ ਭਾਈ!) ਉਸ ਪਰਮਾਤਮਾ ਦਾ ਸ਼ਬਦ ਪਛਾਣ। ਸਬਦੁ—ਹੁਕਮ। ਸਚੁ—ਸਦਾ-ਥਿਰ। ਜਿਨਿ—ਜਿਸ ਪਰਮਾਤਮਾ ਨੇ। ਰਾਚੀ—ਰਚੀ, ਬਣਾਈ। ਪਿੜ ਕਾਚੀ—ਪਿੜ ਦੀ ਕੱਚੀ, ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ। ਬਿਧਿ—ਤਰੀਕਾ। ਵਖਾਣੋ—ਵਖਾਣੁ, ਉਪਦੇਸ਼। ਵਤਾਇਆ—ਵਿਛਾਇਆ। ਜਾਲ—(ਅਸਲ ਪਾਠ 'ਜਾਲੁ' ਹੈ, ਇਥੇ 'ਜਾਲੋ' ਪੜ੍ਹਨਾ ਹੈ)।੧।

ਬਾਬਾ—ਹੇ ਭਾਈ! ਅਧ ਪੰਧੈ—ਅੱਧ ਵਾਟੇ, ਜਨਮ ਮਰਨ ਵਿਚ। ਸੰਸਾਰੋ—ਸੰਸਾਰ, ਜਗਤ। ਸਿਰਿ ਸਿਰਿ—ਹਰੇਕ ਦੇ ਸਿਰ ਉੱਤੇ। ਸਚੜੈ—ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ। ਪੁਰਬਿ ਵੀਚਾਰੋ—ਪੁਰਬਿ ਵੀਚਾਰੁ, ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦਾ ਵਿਚਾਰ। ਜੇਹਾ ਕੀਆ—ਜਿਹੋ ਜਿਹਾ ਕਿਸੇ ਨੇ ਕਰਮ ਕੀਤਾ। ਦੂਜੀ—ਕੋਈ ਹੋਰ। ਨਿਰਾਲਮੁ—ਨਿਰਲੇਪ। ਬਾਧੀ—ਬੱਝੀ ਹੋਈ। ਕਾਲੁ ਵਿਆਪੈ—ਮੌਤ ਆ ਦਬਾਂ



Previous Media Next Media
Show Description Hide Description

Recommended




 
Visit Disclose.tv on Facebook