Punjabi - Satguru Nanak Dev Ji Sayeth that His Treasures are within your own heart and do not leave your family home

  • Uploaded by Nijjhar on Nov 3, 2013
  • Views: 13
Punjabi - Satguru Nanak Dev Ji Sayeth that His Treasures are within your own heart and do not leave your family home in search of His Word. ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ...

Punjabi - Satguru Nanak Dev Ji Sayeth that His Treasures are within your own heart and do not leave your family home in search of His Word.

ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥ ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ {ਪੰਨਾ 598}

ਪਦਅਰਥ: ਜਲ ਨਿਧਿ—ਪਾਣੀ ਦਾ ਖ਼ਜ਼ਾਨਾ (ਜਿਵੇਂ ਅੱਗ ਬੁਝਾਣ ਲਈ ਪਾਣੀ ਚਾਹੀਦਾ ਹੈ ਤਿਵੇਂ ਤ੍ਰਿਸ਼ਨਾ ਦੀ ਅੱਗ ਸ਼ਾਂਤ ਕਰਨ ਲਈ ਨਾਮ—ਜਲ ਦੀ ਲੋੜ ਹੈ), ਅੰਮ੍ਰਿਤ ਦਾ ਖ਼ਜ਼ਾਨਾ। ਜਗਿ—ਜਗਤ ਵਿਚ। ਪਾਹੀ—ਪਾਸ। ਵੇਸੁ—ਪਹਿਰਾਵਾ। ਵੇਸੁ ਭੇਖ—ਧਾਰਮਿਕ ਭੇਖ ਦਾ ਪਹਿਰਾਵਾ। ਚਤੁਰਾਈ—ਚਲਾਕੀ। ਦੁਬਿਧਾ—ਦੋ—ਰੁਖ਼ੀ।੧।

ਕਤ—ਕਿਤੇ ਬਾਹਰ। ਮਤੁ ਜਾਹੀ—ਨਾਹ ਜਾਈਂ। ਘਰਿ—ਘਰ ਵਿਚ। ਘਟ ਮਾਹੀ—ਹਿਰਦੇ ਵਿਚ।ਰਹਾਉ।

ਧਾਵਹੁ—ਦੌੜੋ, ਜਤਨ ਕਰੋ। ਕਰਿ—ਕਰ ਕੇ। ਸਰ ਅਪਸਰ—ਚੰਗਾ ਅਤੇ ਮੰਦਾ। ਸਾਰ—ਸਮਝ। ਕੀਚ—ਚਿੱਕੜ ਵਿਚ। ਬੁਡਾਹੀ—ਤੂੰ ਡੁੱਬਦਾ ਹੈਂ।੨।

ਕਾਹੀ—ਕਾਹਦੇ ਵਾਸਤੇ? ਅੰਤਰਿ—ਤੇਰੇ ਅੰਦਰ। ਅੰਤਰ ਕੀ—ਅੰਦਰ ਦੀ {ਲਫ਼ਜ਼ 'ਅੰਤਰਿ' ਅਤੇ 'ਅੰਤਰ' ਦਾ ਫ਼ਰਕ ਚੇਤੇ ਰੱਖਣ—ਜੋਗ ਹੈ}। ਤਾਹੀ—ਤਦੋਂ ਹੀ, ਤਾਂ ਹੀ।੩।

ਪਰਹਰਿ—ਤਿਆਗ ਕੇ। ਸਚੁ ਫਲੁ—ਸਦਾ ਟਿਕੇ ਰਹਿਣ ਵਾਲਾ ਫਲ। ਪਾਹੀ—ਹਾਸਲ ਕਰੇਂਗਾ। ਸਲਾਹੀ—ਮੈਂ ਸਲਾਹੁੰਦਾ ਰਹਾਂ।੪।

ਅਰਥ: ਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ। ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ। ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ।ਰਹਾਉ।

(ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ।੧।

(ਹੇ ਭਾਈ!) ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ। ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ। (ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ

Categories:
Show More Show Less