Please rate:

Punjabi - Satguru Ram Dass Ji says that at the End you Mary with Akal Purakh and become His Spokesman.

  • Uploaded by Nijjhar on Nov 5, 2013
  • Hits: 4

Punjabi - Satguru Ram Dass Ji says that at the End you Mary with Akal Purakh and become His Spokesman.

ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥ ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥ ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥ ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥ {ਪੰਨਾ 575}

ਪਦਅਰਥ: ਤੇਜਣਿ—ਘੋੜੀ। ਦੇਹ—ਸਰੀਰ, ਕਾਂਇਆਂ। ਰਾਮਿ—ਰਾਮ ਨੇ। ਜਿਤੁ—ਜਿਸ (ਕਾਂਇਆਂ) ਦੀ ਰਾਹੀਂ। ਜਾਪੈ—ਜਪਦਾ ਹੈ। ਸਾ—ਉਹ (ਕਾਂਇਆਂ)। ਧਨੁ ਧੰਨੁ—ਭਾਗਾਂ ਵਾਲੀ। ਤੁਖਾਈਆ—{ताक्र्ष} ਤੁਖਾਈ, ਘੋੜੀ। ਧੁਰਿ—ਧੁਰ ਦਰਗਾਹ ਤੋਂ। ਕਿਰਤੁ—ਪਿਛਲੇ ਕੀਤੇ ਕਰਮਾਂ ਦਾ ਸੰਸਕਾਰ। ਜੁੜੰਦਾ—ਇਕੱਠਾ ਹੋਇਆ ਹੋਇਆ। ਕਿਰਤੁ ਜੁੜੰਦਾ—ਪਿਛਲੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰ। ਦੇਹੜਿ—ਸੋਹਣੀ ਦੇਹ, ਸੋਹਣੀ ਕਾਂਇਆਂ। ਬਿਖਮੁ—ਔਖਾ (ਸੰਸਾਰ—ਸਮੁੰਦਰ)। ਗੁਰਮੁਖਿ—ਗੁਰੂ ਦੀ ਰਾਹੀਂ। ਪਰਮਾਨੰਦਾ—ਪਰਮ ਆਨੰਦ ਦਾ ਮਾਲਕ ਪ੍ਰਭੂ। ਹਰਿ ਪੂਰੈ—ਪੂਰੇ ਹਰੀ ਨੇ। ਮਿਲਿ—ਮਿਲ ਕੇ (ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਵੇਖੋ}। ਵਰੁ—ਖਸਮ। ਕਾਜੁ—ਵਿਆਹ ਦਾ ਕੰਮ। ਮੰਗਲੁ—ਖ਼ੁਸ਼ੀ।

ਅਰਥ: ਹੇ ਭਾਈ! ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ (ਕਿ ਇਸ ਘੋੜੀ ਉਤੇ ਚੜ੍ਹ ਕੇ ਜੀਵ ਜੀਵਨ-ਸਫ਼ਰ ਨੂੰ ਸਫਲਤਾ ਨਾਲ ਤੈ ਕਰੇ, ਸੋ) ਜਿਸ (ਸਰੀਰ-ਘੋੜੀ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, (ਇਸ ਦੀ ਰਾਹੀਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ।

ਹੇ ਭਾਈ! ਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, (ਇਹ ਘੋੜੀ) ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ।

ਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ ਵਿਆਹ ਰਚਾ ਦਿੱਤਾ (ਜਿਸ ਜਿੰਦ-ਵਹੁਟੀ ਨੂੰ ਆਪਣੇ ਨਾਲ ਮਿਲਾਣ ਦਾ ਢੋ ਢੁਕਾ ਦਿੱਤਾ), ਸਤ ਸੰਗੀਆਂ ਨਾਲ ਮਿਲ ਕੇ (ਮਾਨੋ, ਉਸ ਦੀ) ਜੰਞ ਆ ਗਈ। ਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ।੪।੧।੫।
In Jesus, we have been moved from the brick-built Synagogues made by human hands for the Rabbi, a Priest of Moses or teacher of the moral laws, to the Temple of God made by Nature where the Christ, our Royal Priest greater than John, the Baptist, Prophet Elijah, called Innerman is sitting in your heart that leads your life to Salvation through Preaching Gospel. Thus, with Christ in our hearts, we are solitary capable of entering into the Vineyard of our Father where the True Vine Christ Jesus is Planted by our Father. This Vineyard has a Narrow Gate for the solitary and through grace you find this Gate. In Jesus, we have Fellowship of Royal Priests and those who employ Hireling Dog-Collared Priests in Moses for Prayer and fasting, the old rituals in Moses are Anti-Christs annulling the Sacrifice of Jesus as the Lamb of God. Technical help needed.



Previous Media Next Media
Show Description Hide Description

Recommended




 
Visit Disclose.tv on Facebook