Please rate:

Punjabi - Satguru Arjan Dev Ji stresses that recognise, appreciate and obey the Will of God for Peace of mind.

  • Nijjhar
  • uploaded: Nov 6, 2013
  • Hits: 7

Description:

Punjabi - Satguru Arjan Dev Ji stresses that recognise and obey the Will of God for Peace of mind.
ਸਲੋਕ ਮਃ ੫ ॥ ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥ {ਪੰਨਾ 523}

ਪਦਅਰਥ: ਆਦਿ—ਸ਼ੁਰੂ ਵਿਚ। ਮਧਿ—ਵਿਚਕਾਰਲੇ ਸਮੇ। ਅੰਤਿ—ਅਖ਼ੀਰ ਵਿਚ। ਆਦਿ ਮਧਿ ਅਰੁ ਅੰਤਿ—ਭਾਵ, ਸਦਾ ਹੀ। ਪਰਮੇਸਰਿ—ਪਰਮੇਸਰ ਨੇ। ਸਤਿਗੁਰਿ—ਸਤਿਗੁਰ ਨੇ। ਰਵੈ—ਯਾਦ ਕਰਦਾ ਹੈ। ਸਭਿ—ਸਾਰੇ। ਕਾਰਣੁ—ਸਬੱਬ, ਵਸੀਲਾ। ਤਰੈ—ਤਰ ਜਾਏ।

ਅਰਥ: (ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ (ਆਪਣੇ ਸੇਵਕ ਨੂੰ) ਸਦਾ ਹੀ ਬਚਾਇਆ ਹੈ, (ਜਿਸ ਸੇਵਕ ਦੀ ਪ੍ਰਭੂ ਨੇ ਰੱਖਿਆ ਕੀਤੀ ਹੈ, ਉਸ ਨੂੰ) ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ, (ਉਸ ਸੇਵਕ ਨੇ) ਨਾਮ-ਅੰਮ੍ਰਿਤ ਚੱਖਿਆ ਹੈ, (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ। ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ।

ਨਾਨਕ (ਭੀ, ਉਸੇ ਦੇ ਦਰ ਤੋਂ) ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤਿ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ।੧।

ਮਃ ੫ ॥ ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥ {ਪੰਨਾ 523}

ਪਦਅਰਥ: ਮੰਨਿ—ਮਨ ਵਿਚ। ਜਿਨਿ—ਜਿਸ (ਪ੍ਰਭੂ) ਨੇ। ਜਨਿ—ਜਨ ਨੇ। ਜਿਨਿ ਜਨਿ—ਜਿਸ ਮਨੁੱਖ ਨੇ। ਤਿਨਿ—ਉਸ ਮਨੁੱਖ ਨੇ। ਸਫਲੁ—ਫਲ ਸਹਿਤ, ਕਾਮਯਾਬ। ਖਸਮਿ—ਖਸਮ ਨੇ। ਜਿਸਹਿ—ਜਿਸ ਜਿਸ ਨੂੰ। ਜਮਹਿ—ਜੰਮਦੇ ਹਨ।

ਅਰਥ: (ਹੇ ਭਾਈ!) ਉਸ (ਪ੍ਰਭੂ) ਨੂੰ (ਆਪਣੇ) ਮਨ ਵਿਚ ਵਸਾ ਜਿਸ ਨੇ (ਤੈਨੂੰ) ਪੈਦਾ ਕੀਤਾ ਹੈ, ਜਿਸ ਮਨੁੱਖ ਨੇ ਖਸਮ (-ਪ੍ਰਭੂ) ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਉਸ ਗੁਰਮੁਖਿ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ ਹੈ, ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖਿ) ਸਦਾ ਖਿੜਿਆ ਰਹਿੰਦਾ ਹੈ।



Previous Media Next Media
Show more Show less

0 comments

No comments yet.



 
Visit Disclose.tv on Facebook