Punjabi - Satguru Nanak Dev Ji stresses that it is worthless to perform pilgrimages if you are not truthful.

  • Uploaded by Nijjhar on Dec 1, 2013
  • Views: 13
Punjabi - Satguru Nanak Dev Ji stresses that it is worthless to perform pilgrimages if you are not truthful. ਵਡਹੰਸੁ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥ ਲਿਖੇ ...

Punjabi - Satguru Nanak Dev Ji stresses that it is worthless to perform pilgrimages if you are not truthful.

ਵਡਹੰਸੁ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥ ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥ ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥ ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥ ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥ ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥ ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥ ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥ {ਪੰਨਾ 565-566}

ਪਦਅਰਥ: ਕਾਇਆ—ਸਰੀਰ। ਕੂੜਿ—ਮਾਇਆ ਦੇ ਮੋਹ ਵਿਚ। ਵਿਗਾੜਿ—ਮੈਲਾ ਕਰ ਕੇ। ਕਾਹੇ ਨਾਈਐ—(ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ। ਸਚੁ—ਸਦਾ-ਥਿਰ ਨਾਮ ਦਾ ਸਿਮਰਨ। ਸਾਚ ਅੰਦਰਿ—ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ। ਸਾਚਾ—ਸਦਾ-ਥਿਰ ਪ੍ਰਭੂ (ਦਾ ਰੂਪ)। ਤਾਮਿ—ਤਦੋਂ। ਲਿਖੇ ਬਾਝਹੁ—ਪ੍ਰਭੂ ਦੇ ਲਿਖੇ ਹੁਕਮ ਤੋਂ ਬਿਨਾ। ਸੁਰਤਿ—ਉੱਚੀ ਸੁਰਤਿ।੧।

ਤਾ—ਤਦੋਂ ਹੀ। ਕਹਣੁ ਕਹਿਆ—ਸਿਫ਼ਤਿ-ਸਾਲਾਹ ਕੀਤੀ। ਜਾ—ਜਦੋਂ। ਮਨਿ—ਮਨ ਵਿਚ। ਭਾਇਆ—ਪਿਆਰਾ ਲੱਗਾ। ਮਨਹਿ—ਮਨ ਵਿਚ। ਦੂਖਿ—ਦੁੱਖ ਨੇ। ਜਾਮਿ—ਜਦੋਂ। ਜਿੰਨਿ—ਜਿਸ (ਤੈਂ) ਨੇ। ਆਪੁ—ਆਪਣੇ ਆਪ ਨੂੰ।੨।

ਵਾਰੀ—ਮਨੁੱਖਾ ਜਨਮ ਦੀ ਵਾਰੀ। ਕਢਾਏ—ਦੇਂਦਾ ਹੈ। ਕਿਰਤੁ ਕਮਾਵਣਾ—ਕਮਾਈ ਹੋਈ ਕਿਰਤ ਅਨੁਸਾਰ। ਸੁਆਮਿ ਸੇਤੀ—ਸੁਆਮੀ ਨਾਲ। ਵਞਾਵਣਾ—ਖ਼ੁਆਰ ਕਰਨਾ। ਰੂਆਵਣਾ—ਸ਼ਿਕੈਤ ਕਰਨੀ। ਦੇਇ—ਦੇਂਦਾ ਹੈ। ਮਨਹਿ—ਵਰਜਿਤ। ਵਾਵਣਾ—ਗਿਲਾ—ਗੁਜ਼ਾਰੀ ਕਰਨੀ।੩।

ਉਪਾਈਅਨੁ—ਉਸ ਨੇ ਪੈਦਾ ਕੀਤੀ ਹੈ। ਸਭੁ ਕੋਇ—ਹਰੇਕ ਜੀਵ। ਤੁਲਿ—ਬਰਾਬਰ। ਸਮਸਰੇ—ਬਰਾਬਰ। ਕਰਮੁ—ਬਖ਼ਸ਼ਸ਼। ਧੁਰਿ—ਧੁਰੋਂ। ਕਦੇ—ਕਦੇ ਦੀ।੪।

ਅਰਥ: ਸਰੀਰ ਨੂੰ (ਹਿਰਦੇ ਨੂੰ) ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ। ਉਹੀ ਮਨੁੱਖ ਨ੍ਹਾਤਾ ਹੋਇਆ (ਪਵਿਤ੍ਰ) ਹੈ ਤੇ ਉਹੀ

Categories:
Show More Show Less
Comments