Please rate:

Punjabi - Satguru Arjan Dev Ji of Chitt Birtti Says that by His Grace you become One with Him and His Spokesman too.

  • Nijjhar
  • uploaded: Dec 8, 2013
  • Hits: 47

Description:

Punjabi - Satguru Arjan Dev Ji of Chitt Birtti Says that by His Grace you become One with Him.

ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ {ਪੰਨਾ 628}

ਪਦਅਰਥ: ਸਤਿਗੁਰ ਭਾਣਾ—ਗੁਰੂ ਨੂੰ ਚੰਗਾ ਲੱਗਾ। ਤਾ—ਤਦੋਂ। ਰਮਾਣਾ—ਰਾਮ ਦਾ। ਪ੍ਰਭਿ—ਪ੍ਰਭੂ ਨੇ। ਪੈਜ—ਲਾਜ।੧।

ਸੁਖਦਾਈ—ਸੁਖ ਦੇਣ ਵਾਲੇ। ਇਛਹਿ—ਇੱਛਾ ਕਰਦੇ ਹਨ। ਬਿਰਥੀ—ਖ਼ਾਲੀ।੧।ਰਹਾਉ।

ਪ੍ਰਾਨਪਤਿ—ਜਿੰਦ ਦਾ ਮਾਲਕ। ਤਾ ਕੀ—ਉਸ (ਮਨੁੱਖ) ਦਾ। ਲੀਣਾ—ਮਸਤ। ਪਾਰਬ੍ਰਹਮ ਮਨਿ—ਪਾਰਬ੍ਰਹਮ ਦੇ ਮਨ ਵਿਚ। ਭਾਵੈ—ਪਿਆਰਾ ਲੱਗਣ ਲੱਗ ਪੈਂਦਾ ਹੈ।੨।

ਰਵਣਾ—ਸਿਮਰਨ ਕਰਨਾ। ਜਸੁ ਰਵਣਾ—ਸਿਫ਼ਤਿ-ਸਾਲਾਹ ਕਰਨੀ। ਬਿਖੈ ਠਗਉਰੀ—ਵਿਸ਼ਿਆਂ ਦੀ ਠਗਮੂਰੀ, ਵਿਸ਼ਿਆਂ ਦੀ ਠਗ—ਬੂਟੀ। ਸੰਗਿ—ਨਾਲ। ਕਰਤੈ—ਕਰਤਾਰ ਨੇ। ਸਾਥੀ—ਮਦਦਗਾਰ, ਸੰਗੀ।੩।

ਕਰੁ—ਹੱਥ {ਇਕ-ਵਚਨ}। ਗਹਿ—ਫੜ ਕੇ। ਸਰਬਸੁ—{सर्वस्व} ਸਭ ਕੁਝ। ਆਪਹਿ—ਆਪ ਹੀ। ਆਪੁ—ਆਪਣਾ—ਆਪ। ਥੋਕ—ਪਦਾਰਥ, ਕੰਮ।੪।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ।੧।ਰਹਾਉ।

(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ)।੧।

ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।੨।

ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜPrevious Media Next Media
Show more Show less

0 comments

No comments yet. 
Visit Disclose.tv on Facebook